by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਣ ਕੈਨੇਡਾ ਸਰਕਾਰ ਵਲੋਂ PR ਨਿਯਮਾਂ 'ਚ ਵਡੇ ਬਦਲਾਅ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਹੁਣ ਘੱਟ ਬੈਂਡ ਸਕੋਰ ਤੇ ਘੱਟ ਪੈਸਿਆਂ 'ਚ ਇੰਡੀਆ ਤੋਂ ਹੀ PR ਕਰਾਈ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੁਣ ਕੈਨੇਡਾ ਸਰਕਾਰ ਆਉਣ ਵਾਲੇ 6 ਮਹੀਨਿਆਂ ਅੰਦਰ ਯਾਨੀ 2023 ਦੇ ਪੀ. ਐਨ. ਪੀ ਪ੍ਰੋਗਰਾਮ 'ਚ 15 ਲੱਖ ਤੋਂ ਜ਼ਿਆਦਾ PR ਦੇਣ ਜਾ ਰਹੀ ਹੈ ।ਇਸ 'ਚ ਪੀ. ਐਨ. ਪੀ ਪ੍ਰੋਗਰਾਮ ਦੁਆਰਾ ਕਈ ਨਵੀਆਂ ਪ੍ਰੋਫ਼ਾਈਲਾ ਨੂੰ PR ਹਾਸਲ ਕਰਨ ਦਾ ਮੌਕਾ ਮਿਲੇਗਾ । PNP ਕੈਟੇਗਰੀ ਵਿੱਚ ਜਿਹੜੇ ਲੋਕਾਂ ਨੇ ਪਹਿਲਾਂ ਤੋਂ ਹੀ PR ਦੀ ਫਾਈਲ ਐਕਸਪ੍ਰੈਸ ਐਂਟਰੀ ਵਿੱਚ ਲਵਾਈ ਹੋਈ ਸੀ ਤੇ ਉਨ੍ਹਾਂ ਦੇ ਹਾਲੇ ਤੱਕ ਫੈਸਲੇ ਨਹੀਂ ਆਏ। ਹੁਣ ਉਹ ਆਪਣੀ ਫਾਈਲ PNP ਕੈਟੇਗਰੀ ਰਾਹੀਂ ਅਪਲਾਈ ਕਰ ਸਕਦੇ ਹਨ ।