ਦੋਸ਼ੀ ਸੰਦੀਪ ਸੰਨੀ ਨੇ ਪੇਸ਼ੀ ਦੌਰਾਨ ਕੀਤਾ ਇਹ ਕਾਰਾ, ਪੁਲਿਸ ਨੂੰ ਪਈਆਂ ਭਾਜੜਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿਖੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਸੰਦੀਪ ਨੂੰ ਹਿਰਾਸਤ 'ਚ ਲੈ ਲਿਆ । ਦੱਸ ਦਈਏ ਕਿ ਸੁਧੀਰ ਸੂਰੀ ਦਾ ਕਤਲ ਉਸ ਸਮੇ ਕੀਤਾ ਗਿਆ, ਜਦੋ ਉਹ ਮੂਰਤੀਆਂ ਦੀ ਭੰਨਤੋੜ ਖ਼ਿਲਾਫ਼ ਗੋਪਾਲ ਮੰਦਰ ਦੇ ਸਾਹਮਣੇ ਪ੍ਰਦਸ਼ਨ ਕਰ ਰਹੇ ਸਨ। ਉਸ ਦੌਰਾਨ ਹੀ ਸੰਦੀਪ ਨੇ ਗੋਲੀਆਂ ਚਲਾ ਕੇ ਸੂਰੀ ਦਾ ਕਤਲ ਕਰ ਦਿੱਤਾ। ਦੋਸ਼ੀ ਸੰਦੀਪ ਸਿੰਘ ਦੀ ਪੇਸ਼ੀ ਤੋਂ ਪਹਿਲਾਂ ਹੀ ਅਦਾਲਤ 'ਚ ਭਾਰੀ ਪੁਲਿਸ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ । ਇਸ ਦੌਰਾਨ ਹੀ ਸਿੱਖ ਜਥੇਬੰਦੀਆਂ ਵਲੋਂ ਸੰਦੀਪ ਸਿੰਘ ਵਾਲੀ ਵੈਨ ਤੇ ਫੁੱਲਾਂ ਦੀ ਵਰਖਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਅਦਾਲਤ ਵਲੋਂ ਦੋਸ਼ੀ ਸੰਦੀਪ ਨੂੰ 3 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਹੈ।