ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਖੁਫੀਆ ਏਜੰਸੀਆਂ ਅਨੁਸਾਰ ਪਾਕਿਸਤਾਨ ਦੀ ISI ਪੰਜਾਬ ਸਮੇਤ ਦੇਸ਼ ਭਰ 'ਚ ਅਸ਼ਾਂਤੀ ਫੈਲਾਉਣ ਲਈ ਕੈਨੇਡਾ ਦੀ ਬੇਸ ਦੇ ਰੂਪ 'ਚ ਵਰਤੋਂ ਕਰ ਰਹੀ ਹੈ। ਕੈਨੇਡਾ 'ਚ ਬੈਠੇ ਖਾਲਿਸਤਾਨੀਆਂ ਤੇ ਗੈਂਗਸਟਰਾਂ ਦੀ ਮਦਦ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤ ਲਗਾਤਾਰ ਕੈਨੇਡਾ ਸਰਕਾਰ 'ਤੇ ਖਾਲਿਸਤਾਨੀ ਸੰਗਠਨਾਂ ਨਾਲ ਦੇਸ਼ ਵਿਰੋਧੀ ਲੋਕਾਂ 'ਤੇ ਕਾਰਵਾਈ ਕਰਨ ਦੀ ਮੰਗ ਕਰ ਰਿਹਾ ਹੈ ਪਰ ਕੈਨੇਡਾ ਸਰਕਾਰ ਵਲੋਂ ਇਸ ਮਾਮਲੇ 'ਤੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ ਰਿਫਰੈਂਡਮ ਨਾਲ ਸਬੰਧਤ ਮੋਬਾਈਲ ਐਪ ਨੂੰ ਦੇਸ਼ 'ਚ ਬੈਨ ਕਰ ਦਿੱਤਾ ਹੈ ਪਰ ਦੁਨੀਆਂ ਦੇ ਕਈ ਦੇਸ਼ਾ 'ਚ ਇਹ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਖਾਲਿਸਤਾਨ ਰਿਫਰੈਂਡਮ ਦੇ ਸਮਰਥਨ ਵਿੱਚ 29.032 ਟਵੀਟ ਕੀਤੇ ਗਏ ਹਨ ।ਜਿਨ੍ਹਾਂ ਨੂਓ ਦੁਨੀਆਂ ਭਰ ਵਿੱਚ 7,826 ਲੋਕਾਂ ਨੇ ਰਿਟਵੀਟ ਕੀਤਾ ਸੀ ।ਪਾਕਿਸਤਾਨ ਦੀ ISI ਕੈਨੇਡਾ, ਅਮਰੀਕਾ ਸਮੇਤ ਹੋਰ ਦੇਸ਼ਾਂ 'ਚ ਬੈਠੇ ਖਾਲਿਸਤਾਨੀਆਂ ਨੂੰ ਸਮਰਥਨ ਦੇ ਰਹੇ ਹਨ । ਕੈਨੇਡਾ 'ਚ ਬੈਠੇ ਗੈਂਗਸਟਰਾ ਪੰਜਾਬ 'ਚ ਹੋਣ ਵਾਲੀ ਗੈਂਗਵਾਰ ਦੀ ਸ਼ਰੇਆਮ ਜਿੰਮੇਵਾਰੀ ਲੈ ਰਹੇ ਹਨ ।
by jaskamal