by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਕ ਵਿਅਕਤੀ ਵਲੋਂ ਲੱਡੂ ਵੰਡੇ ਗਏ ਹਨ ।ਉਸ ਦੀ ਪਛਾਣ ਕੁਲਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ ।ਦੱਸਿਆ ਜਾ ਰਿਹਾ ਕਿ ਕੁਲਵਿੰਦਰ ਸਿੰਘ ਗੈਂਗਸਟਰ ਸੁੱਖਾ ਬਾੜੇਵਾਲੀਆਂ ਦਾ ਨਜ਼ਦੀਕੀ ਰਹਿ ਚੁੱਕਾ ਹੈ ਤੇ ਉਸ 'ਤੇ ਪਹਿਲਾਂ ਵੀ ਲੁੱਟ ਦੇ ਮਾਮਲੇ ਦਰਜ ਹਨ । ਪਤਾ ਲੱਗਾ ਹੈ ਕਿ ਉਸ ਦੀ ਪਤਨੀ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਰਹਿ ਚੁੱਕੀ ਹੈ ।ਜਾਣਕਾਰੀ ਅਨੁਸਾਰ ਮੁਲਜ਼ਮ ਇਨ੍ਹਾਂ ਦਿਨਾਂ ਵਿੱਚ ਜਲੰਧਰ ਬਾਈਪਾਸ ਕੋਲ ਇਕ ਕੰਪਨੀ 'ਚ ਕੰਮ ਕਰਦਾ ਹੈ। ਛਾਪੇਮਾਰੀ ਦੌਰਾਨ ਪੁਲਿਸ ਵਲੋਂ ਉਸ ਦੇ ਘਰ ਸੰਗਰੂਰ ਵੀ ਗਈ ਸੀ । ਦੋਸ਼ੀ ਕੁਲਵਿੰਦਰ ਸਿੰਘ ਵਲੋਂ ਸੁਧੀਰ ਦੀ ਮੌਤ ਤੋਂ ਬਾਅਦ ਲੱਡੂ ਵੰਡੇ ਜਾਣ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।