by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਤੇ ਇੰਗਲੈਂਡ 'ਚ T 20 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਖੇਡਿਆ ਗਿਆ ਹੈ। ਇਸ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਦੱਸ ਦਈਏ ਕਿ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤਰਾਂ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 169 ਦੌੜਾ ਦਾ ਟੀਚਾ ਦਿੱਤਾ। ਟੀਚੇ ਨੂੰ ਦੇਖਦੇ ਇੰਗਲੈਂਡ ਨੇ ਬਿਨਾ ਕੋਈ ਵਿਕਟ ਗੁਆਏ 16 ਉਵਰਾਂ 'ਚ 170 ਦੌੜਾ ਬਣਾਈਆਂ ਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ ।