ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਵਿਆਹ ਨਾ ਹੋਣ ਤੋਂ ਨਾਰਾਜ਼ 32 ਸਾਲਾ ਨੌਜਵਾਨ ਨੇ ਆਪਣੀ ਮਾਂ ਦਾ ਕ੍ਰਿਕਟ ਬੈਟ ਨਾਲ ਕੁੱਟ -ਕੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮਾਂ ਦੀ ਮੌਤ ਤੋਂ ਬਾਅਦ ਜੁਰਮ ਲੁਕਾਉਣ ਲਈ ਦੋਸ਼ੀ ਨੇ ਛੱਤ ਤੋਂ ਡਿੱਗਣ ਦੀ ਗੱਲ ਕਹਿ । ਹਾਲਾਂਕਿ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਿੰਡ ਬਿਸਮਿੱਲਾ ਸਮਜਿਦ ਦੇ ਕੋਲ ਪਰਿਵਾਰ ਨਾਲ ਰਹਿਣ ਵਾਲੀ ਆਸਮਾ ਫਾਰੂਕ ਨਾਲ ਵਾਪਰੀ। ਉਨ੍ਹਾਂ ਨੇ ਕਿਹਾ ਕਿ ਆਸਾਮ ਦੇ 2 ਪੁੱਤ ਹਨ।
ਜਿਨ੍ਹਾਂ 'ਚ ਵੱਡਾ ਪੁੱਤ ਅਤਾਉਲਾ ਵਿਆਹੀਆਂ ਹੈ। ਜਦਕਿ ਛੋਟੇ ਪੁੱਤ ਅਬਦੁੱਲ ਦੀ ਮਾਨਸਿਕ ਕਮਜ਼ੋਰੀ ਕਰਕੇ ਉਸ ਦਾ ਵਿਆਹ ਨਹੀਂ ਹੋ ਸਕਿਆ । ਵਿਆਹ ਨਾ ਹੋਣ ਕਰਕੇ ਫਰਹਾਨ ਆਪਣੀ ਮਾਂ ਨਾਲ ਲੜਾਈ ਕਰਦਾ ਰਹਿੰਦਾ ਸੀ। ਬੀਤੀ ਦਿਨੀਂ ਅਤਾਉਲਾ ਆਪਣੀ ਪਤਨੀ ਨਾਲ ਆਪਣੇ ਸਹੁਰੇ ਗਿਆ ਸੀ ਤੇ ਜਦੋ ਉਸ ਨੇ ਘਰ ਆ ਕੇ ਦੇਖਿਆ ਤਾਂ ਮਾਂ ਖੂਨ ਨਾਲ ਲਹੂ-ਲੁਹਾਨ ਹੋਈ ਪਈ ਸੀ। ਜਦੋ ਅਤਾਉਲਾ ਨੇ ਛੋਟੇ ਭਰਾ ਫਰਹਾਨ ਕੋਲੋਂ ਪਹੁੰਚਿਆ ਤਾਂ ਉਸ ਨੇ ਕਿਹਾ ਮਾਂ ਛੱਤ ਤੋਂ ਡਿਗ ਗਈ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ । ਜਦੋ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਫਰਹਾਨ ਕੋਲੋਂ ਪੁੱਛਗਿੱਛ ਕੀਤੀ। ਪੁੱਛਗਿੱਛ 'ਚ ਉਸ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ।