by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭੋਗਪੁਰ ਦੇ ਕੋਲ ਪਿੰਡ ਲੁਹਾਰਾਂ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਦਰੱਖਤ ਕੱਟ ਰਹੇ ਇਕ ਮਜ਼ਦੂਰ ਦੀ ਆਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ । ਦੱਸਿਆ ਜਾ ਰਿਹਾ ਕਿ ਸ਼੍ਰੀਰਾਮ ਵਾਸੀ ਬਿਹਾਰ , ਜੋ ਕਿ ਕਾਫੀ ਸਮੇ ਤੋਂ ਆਪਣੇ ਪਰਿਵਾਰ ਨਾਲ ਪਿੰਡ ਘੱਗਾ ਰਹਿ ਰਿਹਾ ਸੀ। ਉਹ ਪਿੰਡ ਲੁਹਾਰਾਂ ਵਿਖੇ ਦਰੱਖਤਾਂ ਦੀ ਕਟਾਈ ਕਰਨ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਬਾਰਿਸ਼ ਹੋਣ ਲੱਗ ਗਈ। ਉਸ ਦੌਰਾਨ ਹੀ ਮਜ਼ਦੂਰ ਸ਼੍ਰੀਰਾਮ ਆਪਣੇ ਫੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਅਚਾਨਕ ਆਸਮਾਨੀ ਬਿਜਲੀ ਪੈਣ ਕਾਰਨ ਉਸ ਦੇ ਮੋਬਾਈਲ ਨੂੰ ਅੱਗ ਲੱਗ ਗਈ। ਇਹ ਅੱਗ ਉਸ ਦੀ ਕਾਫੀ ਜਾਨਲੇਵਾ ਸਾਬਤ ਹੋਈ। ਜਿਸ ਕਾਰਨ ਉਸ ਦੀ ਮੌਤ ਹੋ ਗਈ । ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ ।