by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਹੁਣ ਜਲੰਧਰ ਦੀ ਧੀ ਕੈਨੇਡਾ ਦੇ ਸੂਬੇ ਅਲਬਰਟਾ 'ਚ ਇਮੀਗ੍ਰੇਸ਼ਨ ਮੰਤਰੀ ਬਣੀ ਹੈ। ਦੱਸ ਦਈਏ ਕਿ ਅਲਬਰਟਾ 'ਚ ਨਵੀ ਬਣੀ ਸਰਕਾਰ 'ਚ ਪੰਜਾਬੀ ਕੁੜੀ ਰਾਜਨ ਸਾਹਨੀ ਨੂੰ ਇਮੀਗ੍ਰੇਸ਼ਨ ਤੇ ਮਲਟੀਕਲਚਰਿਜਮ ਦਾ ਮੰਤਰੀ ਬਣਾਏ ਜਾਣ 'ਤੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ। ਦੱਸਿਆ ਜਾ ਰਿਹਾ ਰਾਜਨ ਜਲੰਧਰ ਜ਼ਿਲੇ ਦੇ ਵਡਾਲਾ ਪਿੰਡ ਦੀ ਰਹਿਣ ਵਾਲੀ ਹੈ ਤੇ ਉਹ ਆਪਣੇ ਮਾਪਿਆਂ ਨਾਲ ਕਾਫੀ ਸਮੇ ਤੋਂ ਕੈਨੇਡਾ ਦੇ ਅਲਬਰਟਾ 'ਚ ਰਹਿ ਕੇ ਸਿਆਸਤ ਨਾਲ ਜੁੜੀ ਹੋਈ ਹੈ ।