by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀਆਂ ਨੇ ਉਚੇ ਅਹੁਦਿਆਂ 'ਤੇ ਪਹੁੰਚ ਕੇ ਪੰਜਾਬੀ ਭਾਈਚਾਰੇ ਤੇ ਦੇਸ਼ ਦਾ ਮਾਣ ਵਧਾਇਆ ਹੈ। ਹੁਣ ਪੰਜਾਬ ਦੇ ਫਗਵਾੜਾ ਦੇ ਕਰਨਲ ਦਾ ਪੁੱਤਰ ਕੈਨੇਡਾ 'ਚ ਮੇਅਰ ਬਣ ਗਿਆ ਹੈ। ਭਾਰਤ ਦਾ ਨਾਂ ਰੋਸ਼ਨ ਕਰਨ ਵਾਲੇ ਸੁਰਿੰਦਰਪਾਲ ਰਾਠੌਰ ਨੇ ਸਕਾਰਾਤਮਕ ਸੋਚ ਨਾਲ ਵਿਲੀਅਮ ਲੋਕ ਸਿਟੀ ਦੇ ਮੇਅਰ ਦਾ ਅਹੁਦਾ ਹਾਸਲ ਕੀਤਾ ਹੈ। ਦੱਸ ਦਈਏ ਕਿ ਉਨ੍ਹਾਂ ਨੂੰ 22 ਸਾਲਾਂ ਦੇ ਸਿਆਸੀ ਕਰੀਅਰ ਤੋਂ ਬਾਅਦ ਉਹ ਮੇਅਰ ਬਣੇ ਹਨ । ਸੁਰਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਜਿੰਦਗੀ ਸੰਘਰਸ਼ ਨਾਲ ਭਰੀ ਹੋਈ ਸੀ ਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ । ਰਾਠੌਰ ਨੇ ਦੱਸਿਆ ਕਿ ਉਨ੍ਹਾਂ ਅੰਬਾਲਾ ਕੈਂਟ ਦੇ ਸਨਾਤਨ ਧਰਮ ਕਾਲਜ ਤੋਂ ਪੜਾਈ ਕੀਤੀ ਤੇ ਫਿਰ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਦਾਖਲਾ ਲਿਆ ਪਰ ਉਨ੍ਹਾਂ ਨੂੰ ਇਥੇ ਪੜਾਈ ਅਧੂਰੀ ਛੱਡਣੀ ਪਈ। ਸੁਰਿੰਦਰਪਾਲ ਕੈਨੇਡਾ ਦੀ ਸਿਟੀ ਆਫ ਵਿਲੀਅਮ ਲੇਕ ਵਿੱਚ ਸਾਲ 1974 'ਚ ਪਹੁੰਚ ਗਏ ਹਨ ।