by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਰੋਟੀ ਦੇ ਸਮੇ ਕੈਦੀਆਂ ਦੀ ਆਪਸ 'ਚ ਖੂਨੀ ਝੜਪ ਹੋ ਗਈ। ਜੇਲ੍ਹ 'ਚ ਆਪਣੇ ਬੱਚਿਆਂ ਨੂੰ ਮਿਲਣ ਆਏ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਜੇਲ੍ਹ ਵਿੱਚ ਆ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਥੇ ਕੈਦੀਆਂ ਦੀ ਪਹਿਲਾਂ ਆਪਸ 'ਚ ਲੜਾਈ ਹੋਈ ਸੀ ਤੇ ਫਿਰ ਰੋਟੀ ਖਾਣ ਵੇਲੇ ਮੁੜ ਲੜਾਈ ਹੋ ਗਈ। ਇਸ ਦੌਰਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਜੇਲ੍ਹ 'ਚ ਬੰਦ ਕੁਝ ਕੈਦੀਆਂ ਨੇ ਦੂਜੇ ਕੈਦੀਆਂ 'ਤੇ ਹਮਲਾ ਕਰ ਦਿੱਤਾ । ਇਸ ਹਮਲੇ ਦੌਰਾਨ ਕੁਝ ਕੈਦੀ ਜਖ਼ਮੀ ਹੋ ਗਏ ਹਨ । ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਖੜੇ ਕੀਤੇ ਹਨ ਤੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।