ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਿਵ ਸੈਨਾ ਦੇ ਪ੍ਰਧਾਨ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਇਸ ਘਟਨਾ 'ਤੇ ਭਾਜਪਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਦਿਖਾਈ ਦੇ ਰਹੀ ਹੈ ਪਰ ਪੰਜਾਬ ਸਰਕਾਰ ਇਸ 'ਤੇ ਕੁਝ ਨਹੀਂ ਕਰ ਪਾ ਰਹੀ ।
ਪਿਛਲੇ 6 ਮਹੀਨਿਆਂ ਤੋਂ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਸਰਕਾਰ ਵਲੋਂ ਬਿਆਨਬਾਜ਼ੀ ਹੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਨਹੀ ਇਸ ਤੋਂ ਪਹਿਲਾ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ 'ਤੇ ਵੀ ਸਰਕਾਰ ਨੇ ਬਿਆਨਬਾਜ਼ੀ ਹੀ ਕੀਤੀ ਪਰ ਸੁਧਾਰ ਲਈ ਕੋਈ ਕਦਮ ਨਹੀ ਚੁੱਕੇ ਹਨ।
ਭਾਜਪਾ ਆਗੂ ਨਿਮਿਸ਼ਾ ਨੇ ਸੂਰੀ ਕਤਲ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ ।ਉਨ੍ਹਾਂ ਨੇ ਕਿਹਾ ਇਸ ਕਤਲ ਲਈ ਆਪ ਸਰਕਾਰ ਪੂਰੀ ਤਰਾਂ ਜਿੰਮੇਵਾਰ ਹੈ। ਕਿਉਕਿ ਦੀਨੋ -ਦਿਨ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਪਰ ਮਾਨ ਸਰਕਾਰ ਆਪਣੇ ਸਾਥੀਆਂ ਨਾਲ ਗੁਜਰਾਤ ਜਾ ਕੇ ਨੱਚਣ ਗਾਉਣ ਵਿੱਚ ਰੁੱਝੇ ਹੋਏ ਹਨ।