ਕੇਜਰੀਵਾਲ ਨੇ ਗੁਜਰਾਤ ‘ਚ AAP ਦੇ ਮੁੱਖ ਮੰਤਰੀ ਉਮੀਦਵਾਰ ਦਾ ਕੀਤਾ ਐਲਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਗੁਜਰਾਤ 'ਚ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਨੇ ਇਸੂਦਾਨ ਗਢਵੀ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਕੀਤਾ ਹੈ। ਗੁਜਰਾਤ 'ਚ ਆਪ ਦੇ ਮੁੱਖ ਮੰਤਰੀ ਚਿਹਰੇ ਲਈ ਪਾਟੀਦਾਰ ਨੇਤਾ ਗੋਪਾਲ, ਅਲਪੇਸ਼ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇੰਦਰਨੀਲ ਰਾਜ ਗੁਰੂ ਮਨੋਜ ਸੁਰਥੀਆਂ ਦਾ ਨਾਂ ਚੱਲ ਰਿਹਾ ਸੀ ਪਰ ਕੇਜਰੀਵਾਲ ਨੇ ਜਨਤਾ ਦੁਆਰਾ ਮੰਗੀ ਰਾਏ ਦੇ ਆਧਾਰ 'ਤੇ ਸਾਬਕਾ ਪੱਤਰਕਾਰ ਇਸੁਦਾਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ ।