ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਕਰੋਲ ਬਾਗ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪੁਲਿਸ ਨੇ ਗੂਗਲ ਮੈਪ ਰਾਹੀਂ ਨੌਜਵਾਨ ਦੀ ਲਾਸ਼ ਨੂੰ ਟਰੇਸ ਕੀਤਾ ਹੈ । ਪੁਲਿਸ ਨੇ ਦੱਸਿਆ ਕਿ ਪ੍ਰੇਮ ਤਿਕੋਣ ਨੂੰ ਲੈ ਕੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਉਸ ਦੇ ਦੋਸਤ ਵਲੋਂ ਕਤਲ ਕੀਤਾ ਗਿਆ। ਜਾਂਚ 'ਚ ਪਤਾ ਲਗਾ ਕਿ ਲਾਸ਼ ਦਿੱਲੀ ਕੈਟ ਇਲਾਕੇ ਵਿੱਚ ਫੋਜ ਦੇ ਹੈਡਕੁਆਰਟਰ ਕੋਲ ਸੀਵਰੇਜ ਲਾਈਨ ਦੇ ਮੇਨ ਹੋਲ 'ਚ ਪਈ ਹੋਈ ਸੀ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ 2 ਦੋਸ਼ੀਆਂ ਸੀਤਾਰਾਮ ਤੇ ਸੰਜੇ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ । ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਦਿੱਲੀ ਦੇ ਗਾਂਧੀ ਨਗਰ ਵਾਸੀ ਭਗੀਰਥ ਨੇ ਕਰੋਲ ਬਾਗ ਖਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਮਨੀਸ਼ ਗਫਾਰ ਮਾਰਕੀਟ 'ਚ ਮੋਬਾਈਲ ਦੀ ਦੁਕਾਨ 'ਤੇ ਕੰਮ ਕਰਦਾ ਹੈ।
ਉਨ੍ਹਾਂ ਨੇ ਕਿਹਾ ਉਹ ਕਾਫੀ ਦਿਨ ਤੋਂ ਲਾਪਤਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ। ਮਨੀਸ਼ ਦੇ ਪਿਤਾ ਨੇ ਕਿਹਾ 22 ਅਕਤੂਬਰ ਦੀ ਸਵੇਰ ਨੂੰ ਦਿੱਲੀ ਛਾਉਣੀ ਦੀ ਪੁਲਿਸ ਨੂੰ ਉਨ੍ਹਾਂ ਨੇ ਲੜਕੇ ਦੀ ਕਾਰ ਸ਼ੱਕੀ ਹਾਲਤ 'ਚ ਮਿਲੀ ਸੀ। ਮਾਮਲਾ ਸ਼ੱਕੀ ਹੋਣ ਕਰਕੇ ਪੁਲਿਸ ਨੇ ਇਕ ਟੀਮ ਦਾ ਗਠਨ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਲਾਪਤਾ ਨੌਜਵਾਨ ਦੇ ਕਾਲ ਡਿਟੇਲ ਰਿਕਾਰਡਾਂ ਨੂੰ ਕਢਵਾਇਆ ਤੇ ਉਸ ਦੁਕਾਨ ਕੋਲ ਲਗੇ CCTV ਕਮਰਿਆਂ ਦੀ ਜਾਂਚ ਕੀਤੀ।
ਜਿਸ 'ਚ ਲਾਪਤਾ ਮਨੀਸ਼ ਦੀ ਕਾਰ ਦਿਖਾਈ ਦੇ ਰਹੀ ਸੀ ।ਪੁਲਿਸ ਨੇ ਜਦੋ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਪਤਾ ਲਗਾ ਕਿ ਲਾਪਤਾ ਮਨੀਸ਼ ਰਾਜਸਥਾਨ ਦੇ 2 ਵਿਅਕਤੀਆਂ ਦੇ ਸੰਪਰਕ 'ਚ ਸੀ ।ਪੁਲਿਸ ਨੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ 'ਚੋ ਦੋਵੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਦੋਵੇ ਦੋਸ਼ੀਆਂ ਨੇ ਘਟਨਾ ਦੀ ਸਾਰੇ ਕਹਾਣੀ ਬਾਰੇ ਦੱਸਿਆ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।