by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਭਾਰਤ -ਨੀਦਰਲੈਂਡ ਦਾ ਮੈਚ ਅੱਜ ਸਿਡਨੀ ਕ੍ਰਿਕਟ ਗਰਾਉਂਡ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੌਸਮ ਵਿਭਾਗ ਵਲੋਂ ਪਹਿਲਾ ਮੌਸਮ ਖਰਾਬ ਦੱਸਿਆ ਜਾ ਰਿਹਾ ਸੀ। ਜਿਸ ਕਾਰਨ ਮੈਚ ਨਾਲ ਹੋਣ ਦੀ ਸੰਭਾਵਨਾ ਸੀ ਪਰ ਹੁਣ ਮੌਸਮ ਸਾਫ ਹੋ ਗਿਆ ਹੈ। ਵਿਸ਼ਵ ਕੱਪ ਕੁਆਲੀਫਾਇੰਗ ਮੈਚਾਂ 'ਚ ਨੀਦਰਲੈਂਡ ਨੇ ਯੂਏਈ ਅਤੇ ਨਾਮੀਬੀਆ ਨੂੰ ਹਰਾ ਕੇ 3 ਵਿੱ'ਚੋ 2 ਮੈਚ ਜਿੱਤੇ ਹਨ ।
ਸਿਡਨੀ ਦੀ ਵਿਕਟ ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਂਦੀ ਹੈ। ਇਥੇ ਸਭ ਤੋਂ ਵੱਧ ਮੈਚ ਉੱਚ ਸਕੋਰ ਵਾਲੇ ਕਰਵਾਏ ਜਾਂਦੇ ਹਨ। ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ 'ਚ160 ਦੌੜਾ ਦੇ ਟੀਚੇ ਪੂਰਾ ਕਰਦੇ ਭਾਰਤ ਨੇ 31 ਦੌੜਾ ਤੇ 4 ਵਿਕਟਾਂ ਗੁਆ ਦਿੱਤੀਆਂ ਸੀ। ਇਸ ਤੋਂ ਬਾਅਦ ਕੋਹਲੀ ਤੇ ਹਾਰਦਿਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਹਾਸਲ ਕਰਵਾਈ ਹੈ ।