by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਬਣਨ ਤੋਂ ਬਾਅਦ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਿਮੀਨ ਦੇ ਮੁੱਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਭਵਿੱਖ 'ਚ ਹਿਜਾਬ ਪਹਿਨਣ ਵਾਲੀ ਕੁੜੀ ਨੂੰ ਵੀ ਪ੍ਰਧਾਨ ਮੰਤਰੀ ਬਣੇ ਦੇਖਣਾ ਚਾਹੁੰਦੇ ਹਨ। ਓਵੈਸੀ ਨੇ ਕਿਹਾ ਮੈ ਹਿਜਾਬ ਵਾਲੀ ਕੁੜੀ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਮੇਰੀ ਜ਼ਿੰਦਗੀ ਦੌਰਾਨ ਜਾਂ ਉਸ ਤੋਂ ਬਾਅਦ 'ਚ ਅਹਿਜੀ ਸਥਿਤੀ ਆਵੇਗੀ। ਜਦੋ ਇਕ ਹਿਜਾਬ ਪਹਿਨਣ ਵਾਲੀ ਕੁੜੀ ਭਾਰਤ ਦੀ ਪ੍ਰਧਾਨ ਮੰਤਰੀ ਬਣੇਗੀ । ਦੇਸ਼ ਲਈ ਹਲਾਲ ਮੀਟ ਖ਼ਤਰਾ ਹੈ, ਮੁਸਲਮਾਨ ਦੀ ਦਾੜੀ -ਟੋਪੀ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਜ਼ਮੀਨੀ ਹਕੀਕਤ ਬਿਲਕੁਲ ਅਲੱਗ ਹੈ ਕਿਉਕਿ ਭਾਜਪਾ ਦਾ ਏਜੰਡਾ ਦੇਸ਼ ਵਿੱਚ ਬਹੁਲਵਾਦ ਖਤਮ ਕਰਨਾ ਹੈ ।