by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਟਾਂ 'ਤੇ ਭਗਵਾਨ ਗਣੇਸ਼ ਤੇ ਦੇਵੀ ਲਕਸ਼ਮੀ ਦੀਆਂ ਤਸਵੀਰਾਂ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਗਣੇਸ਼ ਤੇ ਲਕਸ਼ਮੀ ਦੀਆਂ ਤਸਵੀਰਾਂ ਤਾਜ਼ਾ ਮੁਦਰਾ ਨੋਟ ਤੇ ਲਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਨਵੇਂ ਨੋਟਾਂ 'ਚ ਇਕ ਪਾਸੇ ਮਹਾਤਮਾ ਗਾਂਧੀ ਤੇ ਦੂਜੇ ਪਾਸੇ ਦੋਵਾਂ ਦੇਵਤਿਆਂ ਦੀਆਂ ਤਸਵੀਰਾਂ ਹੋ ਸਕਦੀ ਹੈ। ਕੇਜਰੀਵਾਲ ਨੇ ਕਿਹਾ ਕਿ ਮੈ PM ਮੋਦੀ ਨੂੰ ਅਪੀਲ ਕਰਦਾ ਹਾਂ ਕਿ ਸਾਡੀ ਮੁਦਰਾ ਤੇ ਭਗਵਾਨ ਗਣੇਸ਼ ਤੇ ਦੇਵੀ ਲਕਸ਼ਮੀ ਦੀਆਂ ਤਸਵੀਰਾਂ ਹੋਣ। ਉਨ੍ਹਾਂ ਨੇ ਕਿਹਾ ਜੇਕਰ ਨੋਟ ਤੇ ਦੇਵਤਿਆਂ ਦੀ ਤਸਵੀਰ ਹੋਵੇਗੀ ਤਾਂ ਸਾਡਾ ਦੇਸ਼ ਖੁਸ਼ਹਾਲ ਹੋਵੇਗਾ। ਉਨ੍ਹਾਂ ਨੇ ਕਿਹਾ ਜੇਕਰ ਇੰਡੋਨੇਸ਼ੀਆ ਵਾਲੇ ਆਪਣੇ ਨੋਟ 'ਤੇ ਗਣੇਸ਼ ਦੀ ਤਸਵੀਰ ਲਗਾ ਸਕਦੇ ਹਨ ਤਾਂ ਅਸੀਂ ਕਿਉ ਨਹੀਂ।