by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸ਼ਰਾਬ ਪੀਣ ਤੋਂ ਪਤੀ ਨਾਲ ਲੜਾਈ ਹੋਣ ਤੇ ਪਤਨੀ ਨੇ ਫਾਹਾ ਲੈ ਲਿਆ। ਮ੍ਰਿਤਕਾ ਦੀ ਪਛਾਣ ਧਨਵਤੀ ਦੇ ਰੂਪ 'ਚ ਹੋਈ ਹੈ, ਜੋ ਕਿਰਾਏ 'ਤੇ ਰਹਿੰਦੀ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਨਵਤੀ ਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਹੈ। ਉਹ ਸ਼ਰਾਬ ਪੀਣ ਦਾ ਆਦਿ ਹੈ। ਦੀਵਾਲੀ ਵਾਲੇ ਦਿਨ ਜਦੋ ਉਹ ਸ਼ਰਾਬ ਪੀਣ ਲੱਗਾ ਤਾਂ ਦੋਵਾਂ 'ਚ ਝਗੜਾ ਹੋ ਗਿਆ।
ਇਸ ਤੋਂ ਬਾਅਦ ਸਾਰਾ ਪਰਿਵਾਰ ਦੀਵਾਲੀ ਮਨਾਂ ਕੇ ਸੌ ਗਿਆ। ਜਦੋ ਸਵੇਰੇ ਉੱਠ ਕੇ ਦੇਖਿਆ ਤਾਂ ਧਨਵਤੀ ਨੇ ਕਮਰੇ 'ਚ ਖੁਦ ਨੂੰ ਫਾਹਾ ਲਾਇਆ ਹੋਇਆ ਸੀ। ਜਦੋ ਉਸ ਨੂੰ ਉਤਾਰ ਕੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਦੱਸਿਆ ਜਾ ਰਿਹਾ ਕਿ 14 ਸਾਲ ਪਹਿਲਾਂ ਹੀ ਦੋਵਾਂ ਦੀ ਲਵ ਮੈਰਿਜ ਹੋਈ ਸੀ ਤੇ ਉਨ੍ਹਾਂ ਦੇ 2 ਬੱਚੇ ਹਨ।