ਨਿਊਜ਼ ਡੈਸਕ (ਰਿੰਪੀ ਸ਼ਰਮਾ) : UK ਦੇ ਨਵੇਂ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਯੂਕੇਨ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਹੀ ਪ੍ਰਧਾਨ ਮੰਤਰੀ ਰਿਸ਼ੀ ਨੇ ਮਦਦ ਦਾ ਭਰੋਸਾ ਦਿੱਤਾ ਹੈ । ਦੱਸ ਦਈਏ ਕਿ ਰੂਸ ਤੇ ਯੂਕੇਨ ਵਿੱਚ ਕਾਫੀ ਲੰਮੇ ਸਮੇ ਤੋਂ ਜੰਗ ਚੱਲ ਰਹੀ ਹੈ। ਹਾਲਾਂਕਿ ਰਿਸ਼ੀ ਸੁਨਕ ਦੇ ਇਸ ਕਦਮ ਨੇ ਰੂਸ ਨੂੰ ਨਾਰਾਜ਼ ਕੀਤਾ ਹੈ। ਰੂਸ ਨੇ ਕਿਹਾ ਕਿ ਉਸ ਨੂੰ UK ਨਾਲ ਚੰਗੇ ਸਬੰਧਾਂ ਦੀ ਕੋਈ ਉਮੀਦ ਨਜ਼ਰ ਨਹੀ ਆ ਰਹੀ ਹੈ। ਰਿਸ਼ੀ ਸੁਨਕ ਨੇ ਕਿਹਾ ਕਿ ਯੂਕੇਨ ਦੇ ਰਾਸ਼ਟਰਪਤੀ ਜੇਲੇਸਕੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਯੂਕੇਨ ਦੇ ਲੋਕ ਬ੍ਰਿਟੇਨ ਦੀ ਸਮਰਥਨ ਤੇ ਭਰੋਸਾ ਕਰ ਸਕਦੇ ਹਨ ।
PM ਰਿਸ਼ੀ ਨੇ ਕਿਹਾ ਅਸੀਂ ਹਮੇਸ਼ਾ ਯੂਕੇਨ ਦੇ ਨਾਲ ਖੜੇ ਰਹਾਂਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਰਿਸ਼ੀ ਨੇ ਯੂਕੇਨ ਦੇ ਸਤੰਤਰਤਾ ਦਿਵਸ ਦੇ ਮੌਕੇ 'ਤੇ ਇਕ ਪੱਤਰ ਲਿੱਖ ਕੇ ਰੂਸੀ ਹਮਲੇ ਦਾ ਸਾਹਮਣਾ ਕਰਦੇ ਹੋਏ ਯੂਕੇਨ ਦੇ ਹੌਸਲੇ ਦੀ ਤਾਰੀਫ ਕੀਤੀ ਸੀ। ਪੋਸਟ 'ਚ ਪ੍ਰਕਾਸ਼ਿਤ ਇਕ ਪੱਤਰ ਵਿੱਚ ਰਿਸ਼ੀ ਨੇ ਕਿਹਾ ਬ੍ਰਿਟੇਨ ਤੇ ਯੂਕੇਨ ਜੀਵਨ ਭਰ ਦੋਸਤ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਬੀਤੀ ਦਿਨੀ ਵੀ ਰੂਸ ਵਲੋਂ 36 ਰਾਕੇਟ ਯੂਕੇਨ ਤੇ ਦਾਗੇ ਗਏ ਹਨ। ਜਿਸ ਨਾਲ ਲੋਕ ਘਰੋਂ ਬੇਘਰ ਹੋਣ ਲਈ ਮਜ਼ਬੂਰ ਹਨ ।