by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਨੌਜਵਾਨ ਨੇ ਗੁਆਂਢਣ ਦੇ ਪਿਆਰ 'ਚ ਪਾਗਲ ਹੋ ਕੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਦੋਸ਼ੀ ਨੌਜਵਾਨ ਗੁਆਂਢੀ ਦਾ ਕਤਲ ਕਰਕੇ ਦਿੱਲੀ ਭੱਜ ਗਿਆ ਸੀ। ਪੁਲਿਸ ਨੇ ਦੋਸ਼ੀ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਹੈ ।ਪੁੱਛਗਿੱਛ 'ਚ ਦੋਸ਼ੀ ਨੇ ਕਈ ਵਡੇ ਖੁਲਾਸੇ ਕੀਤੇ ਹਨ। ਜਿਸ ਨੌਜਵਾਨ ਦਾ ਦੋਸ਼ੀ ਨੇ ਕਤਲ ਕੀਤਾ ਸੀ। ਉਹ ਉਸ ਦਾ ਗੁਆਂਢੀ ਹੋਣ ਦੇ ਨਾਲ ਨਾਲ ਉਸ ਦਾ ਦੋਸਤ ਵੀ ਸੀ। ਦੋਵੇ ਇਕੱਠੇ ਕੰਮ ਕਰਦੇ ਸੀ ਪਰ ਪ੍ਰੇਮ ਸਬੰਧਾਂ ਦੇ ਚਲਦੇ ਨੌਜਵਾਨ ਦੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦਲੀਪ ਭੀਮ ਨਗਰ ਪਾਡੇ ਦਾ ਰਹਿਣ ਵਾਲਾ ਹੈ। 4 ਅਕਤੂਬਰ ਨੂੰ ਗੁਆਂਢੀ ਧਰਮ ਸਿੰਘ ਦੀ ਲਾਸ਼ ਉਸ ਦੇ ਘਰ ਕੋਲ ਪਈ ਮਿਲੀ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਉਸ ਦੇ ਕਤਲ ਦਾ ਸ਼ੱਕ ਹੋਣ ਤੋਂ ਬਾਅਦ ਇਸ ਦਾ ਮਾਮਲਾ ਦਰਜ ਕਰਵਾਇਆ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।