by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਪਟਾਕੇ ਚਲਾਉਣ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਕੌਸਤੁਭ ਨੇ ਪਟਾਕੇ ਚਲਾਉਣ ਲਈ 2 ਘੰਟੇ ਦਾ ਸਮਾਂ ਨਿਰਧਾਰਿਤ ਕੀਤਾ ਹੈ। ਹੁਕਮਾਂ ਅਨੁਸਾਰ 8ਤੋਂ 10 ਵਜੇ ਤੱਕ ਪਟਾਕੇ ਚਲੇ ਜਾ ਸਕਦੇ ਹਨ। ਇਸ ਸਮੇ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ 'ਤੇ ਪੁਲਿਸ ਵਲੋਂ ਕਰਵਾਈ ਹੋ ਸਕਦੀ ਹੈ। ਇਹ ਹੁਕਮ ਦੀਵਾਲੀ, ਗੁਰੂਪੁਰਬ ਤੇ ਨਵੇਂ ਸਾਲ ਤੇ ਵੀ ਲਾਗੂ ਰਹਿਣਗੇ। ਇਸ ਤੋਂ ਇਲਾਵਾ ਆਨਲਾਈਨ ਪਟਾਕੇ ਖਰੀਦਣ ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਨੇ ਗ੍ਰੀਨ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਦਿੱਤੀ ਹੈ। ਦੱਸ ਦਈਏ ਕਿ ਹਸਪਤਾਲ ਤੇ ਸਿੱਖਿਆ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਵਿੱਚ ਪਟਾਕੇ ਨਹੀਂ ਚਲਾਏ ਜਾ ਸਕਦੇ ਹਨ। ਪੁਲਿਸਕਮਿਸ਼ਨ ਨੇਅਪੀਲ ਕੀਤੀ ਕਿ ਹਾਲ ਹੀ ਵਿੱਚ ਕੋਰੋਨਾ ਦਾ ਬੁਰਾ ਦੌਰ ਚੱਲ ਰਿਹਾ ਹੈ ਤੇ ਇਸ ਦਾ ਅਸਰ ਲੋਕਾਂ 'ਤੇ ਪਾ ਸਕਦਾ ਹੈ।