by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਨੇ ਰਾਜਸਥਾਨ ਦੇ ਅਜਮੇਰ 'ਚ ਵੱਡੀ ਕਾਰਵਾਈ ਕੀਤੀ ਹੈ। ਇਕ ਮਾਮਲੇ ਵਿੱਚ ਪੁਲਿਸ ਨੇ ਅੰਜੁਮਨ ਕਮੇਟੀ ਦੇ ਇਕ ਅਧਿਕਾਰੀ ਦੇ ਪੁੱਤ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਨੇ ਇਥੇ ਦੇ ਦਰਗਾਹ ਇਲਾਕੇ ਦੇ ਰਹਿਣ ਵਾਲੇ ਤੌਸੀਫ਼ ਚਿਸ਼ਤੀ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ। ਤੌਸੀਫ਼ ਤੇ ਪੰਜਾਬ ਦੇ ਇਕ ਅਪਰਾਧੀ ਨੂੰ ਪਨਾਹ ਦੇਣ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਤੌਸੀਫ਼ ਨੇ ਅੱਤਵਾਦੀ ਚੜਤ ਸਿੰਘ ਨੂੰ ਪਨਾਹ ਦਿੱਤੀ ਸੀ। ਚੜਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੋਹਾਲੀ ਸਥਿਤ ਪੁਲਿਸ ਹੈਡਕੁਆਰਟਰ 'ਤੇ ਹਮਲਾ ਕੀਤਾ ਸੀ। ਸੂਤਰਾਂ ਅਨੁਸਾਰ ਤੌਸੀਫ਼ ਨੇ ਪਿਸਤੌਲ ਚੜਤ ਸਿੰਘ ਨੂੰ ਮੁਹਈਆ ਕਰਵਾਈ ਸੀ। ਪੰਜਾਬ ਪੁਲਿਸ ਨੇ ਚੜਤ ਵਲੋਂ ਦੱਸੀ ਜਗ੍ਹਾ 'ਤੇ ਛਾਪੇਮਾਰੀ ਦੌਰਾਨ 100 ਜਿੰਦਾ ਕਾਰਤੂਸ ਤੇ ਹੋਰ ਵੀ ਹਥਿਆਰ ਬਰਾਮਦ ਹੋਏ ਹਨ। ਪੰਜਾਬ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।