by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਰਾਜਧਾਨੀ ਜੈਪੁਰ ਦੇ ਨਾਲ ਲੱਗਦੇ ਜ਼ਿਲੇ 'ਚ ਜ਼ਮੀਨੀ ਵਿਵਾਦ ਕਾਰਨ 7 ਮਹੀਨੇ ਦੀ ਬੱਚੀ ਦਾ ਕਤਲ ਕਰ ਦਿੱਤਾ ਗਿਆ । ਦੱਸਿਆ ਜਾ ਰਿਹਾ ਕਿ ਲੜਾਈ ਦੌਰਾਨ ਧੱਕਾ -ਮੁੱਕੀ ਸਮੇ ਬੱਚੀ ਆਪਣੀ ਦਾਦੀ ਦੀ ਗੋਦੀ 'ਚੋ ਜ਼ਮੀਨ 'ਤੇ ਡਿੱਗ ਗਈ। ਜਿਸ ਕਾਰਨ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ । ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਪਹਿਲਾ ਬੰਦੇ ਆਪਸ ਵਿੱਚ ਲੜ ਰਹੇ ਸੀ ਪਰ ਲੋਕਾਂ ਨੇ ਸਮਝਾ ਕੇ ਉਨ੍ਹਾਂ ਨੂੰ ਸ਼ਾਤ ਕਰ ਦਿੱਤਾ ਸੀ । ਕੁਝ ਸਮੇ ਬਾਅਦ ਫਿਰ ਦੋਵੇ ਧਿਰਾਂ ਦੀਆਂ ਔਰਤਾਂ ਵਿੱਚ ਲੜਾਈ ਹੋ ਗਈ। ਇਸ ਲੜਾਈ ਦੌਰਾਨ ਹੀ 7 ਮਹੀਨੇ ਦੀ ਮਾਸੂਮ ਦੀ ਮੌਤ ਹੋ ਗਈ। ਪੀੜਤ ਧਿਰ ਨੇ ਦੂਸਰੀ ਧਿਰ ਤੇ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਮਾਮਲੇ 'ਚ ਹਾਲੇ ਕੋਈ ਗ੍ਰਿਫਤਾਰੀ ਨਹੀ ਹੋਈ ਹੈ।