ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਹਸਪਤਾਲ ਨੇ ਡੇਂਗੂ ਦੇ ਮਰੀਜ ਨੂੰ ਬਲੱਡ ਪਲੇਟਲੈਟਸ ਦੀ ਥਾਂ ਫਲਾਂ ਦਾ ਜੂਸ ਚੜ੍ਹਾ ਦਿੱਤਾ। ਜਿਸ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ ਮਾਮਲੇ ਦਾ ਪਤਾ ਲੱਗਣ ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਹਾਲੇ ਤੱਕ ਕਿਸੇ 'ਤੇ ਵੀ ਮਾਮਲਾ ਦਰਜ ਨਹੀਂ ਕੀਤਾ ਹੈ । ਹਸਪਤਾਲ ਨੇ ਕਿਹਾ ਕਿ ਬਲੱਡ ਪਲੇਟਲੈਟਸ ਕੀੜੇ ਸੰਸਥਾ ਕੋਲੋਂ ਲਿਆਂਦਾ ਗਿਆ ਸੀ। ਜ਼ਿਕਰਯੋਗ ਹੈ ਕਿ ਡੇਂਗੂ ਪੀੜਤ ਪ੍ਰਦੀਪ ਪਾਂਡੇ ਨਾਂ ਦੇ ਮਰੀਜ਼ ਨੂੰ ਝਲਵਾ ਦੇ ਗਲੋਬਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਨੂੰ 8 ਯੂਨਿਟ ਪਲੇਟਲੈਟਸ ਚੜਾਉਣ ਦੀ ਸਲਾਹ ਦਿੱਤੀ ਸੀ। ਮਰੀਜ ਨੂੰ ਪਲੇਟਲੈਟਸ 3 ਯੂਨਿਟ ਦਿੱਤੇ ਗਏ ਸੀ। ਜਿਸ ਤੋਂ ਬਾਅਦ ਜਦੋ ਹਸਪਤਾਲ ਵਲੋਂ 5 ਹੋਰ ਯੂਨਿਟ ਮੰਗਵਾਏ ਗਏ ਤਾਂ ਮਰੀਜ਼ ਦੇ ਰਿਸ਼ਤੇਦਾਰ ਏਜੰਟ ਰਾਹੀਂ ਪਲੇਟਲੈਟਸ ਲੈ ਕੇ ਆਏ। ਮਰੀਜ਼ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪਲੇਟਲੈਟਸ ਚੜਾਉਣ ਤੋਂ ਬਾਅਦ ਹੀ ਮੈਜ ਦੀ ਹਾਲਤ ਵਿਗੜ ਗਈ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ।
by jaskamal