by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਤੋਂ ਟ੍ਰਾਂਜਿਟ ਰਿਮਾਂਡ 'ਤੇ ਲਿਆ ਕੇ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਇਸ ਦੌਰਾਨ ਅਦਾਲਤ ਵਲੋਂ ਜਲੰਧਰ ਪੁਲਿਸ ਨੂੰ ਬਿਸ਼ਨੋਈ ਨੂੰ 31 ਅਕਤੂਬਰ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਕਤਲ ਮਾਮਲੇ 'ਚ ਮਾਸਟਰਮਾਇੰਡ ਗੈਂਗਸਟਰ ਲਾਰੈਂਸ ਦਾ 2 ਵਾਰ ਟ੍ਰਾਂਜਿਟ ਰਿਮਾਂਡ ਹਾਸਲ ਕਰਨ 'ਚ ਜਲੰਧਰ ਪੁਲਿਸ ਅਸਫਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਭਾਰੀ ਸੁਰੱਖਿਆ ਵਿੱਚ ਗੈਂਗਸਟਰ ਬਿਸ਼ਨੋਈ ਨੂੰ ਜਲੰਧਰ ਅਦਾਲਤ ਪੇਸ਼ ਕੀਤਾ ਗਿਆ ਹੈ ।