by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤਰਾਖੰਡ ਦੇ ਪ੍ਰਸਿੱਧ ਕੇਦਾਰਨਾਥ ਧਾਮ ਪਹੁੰਚੇ ਹਨ। ਜਿਥੇ ਉਨ੍ਹਾਂ ਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ। ਇਸ ਤੋਂ ਪਹਿਲਾ PM ਮੋਦੀ ਸਫੈਦ ਰੰਗ ਦੇ ਪਹਾੜੀ ਕੱਪੜੇ ਤੇ ਪਹਾੜੀ ਟੋਪੀ 'ਚ ਕੇਦਾਰਨਾਥ ਹੈਲੀਪੈਡ ਤੋਂ ਮੰਦਰ ਪਹੁੰਚੇ। ਜਿਥੇ ਯਾਤਰੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ।ਕੇਦਾਰਨਾਥ ਤੋਂ ਬਾਅਦ PM ਮਦੋਈ ਬਦਰੀਨਾਥ ਜਾਣਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਪਹਿਲਾ ਕੇਦਾਰਨਾਥ ਮੰਦਰ 'ਚ ਪੂਜਾ ਕਰਨਗੇ। ਫਿਰ ਕਈ ਥਾਵਾਂ ਦਾ ਜਾਇਜ਼ਾ ਵੀ ਲੈਣਗੇ। ਜਿਸ ਤੋਂ ਬਾਅਦ 9.7 ਕਿਲੋਮੀਟਰ ਲੰਬੇ ਗੋਰੀਕੁੰਡ ਕੇਦਾਰਨਾਥ ਰੋਪਵੇਅ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਬਾਅਦ 'ਚ ਉਹ ਬਦਰੀਨਾਥ ਕੋਲ ਸੀਮਾਂਤ ਮਾਨਾ ਪਿੰਡ ਦੀਆਂ ਸੜਕ ਤੇ ਰੋਪਵੇਅ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਲੋਕਾਂ ਨੂੰ ਸਬਿੱਧੰ ਵੀ ਕਰਨਗੇ ।