by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਅਚਨਚੇਤ ਦੌਰਾ ਕੀਤਾ ਹੈ। ਇਸ ਦੌਰਾਨ ਹੀ ਉਨਾਂ ਨੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। CM ਮਾਨ ਨੇ ਹਸਪਤਾਲ ਦੇ ਸਟਾਫ ਦੀਆਂ ਸਮੱਸਿਆ ਵੀ ਸੁਣੀਆਂ ਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਗਿਆ। ਇਸ ਦੌਰਾਨ ਹੀ CM ਨੇ ਮਰੀਜ਼ਾਂ ਨੂੰ ਆਉਣ ਵਾਲਿਆਂ ਪਰੇਸ਼ਾਨੀਆਂ ਦਾ ਹੱਲ ਕਰਨ ਲਈ ਨਿਰਦੇਸ਼ ਦਿੱਤੇ ਹਨ। CM ਮਾਨ ਨੇ ਕਿਹਾ ਕਿ ਰਾਜਿੰਦਰ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਉਂਦੀਆਂ ਸਮੱਸਿਆਵਾ ਤੇ ਸਟਾਫ ਨਾਲ ਵੀ ਚਰਚ ਕੀਤੀ। ਜਿਸ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਮੀਆਂ ਕੱਢਣ ਲਈ ਨਹੀਂ ਆਏ ਹਾਂ , ਅਸੀਂ ਤਾਂ ਕਮੀਆਂ ਦੂਰ ਕਰਨ ਲਈ ਆਏ ਹਾਂ।