by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿਥੇ ਮੁੜ ਦਹਿਸ਼ਤ ਫੈਲਾਉਣ ਲਈ ਅਣਪਛਾਤੇ ਲੋਕਾਂ ਵਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਕੰਧਾਂ 'ਤੇ ਨਾਹਰੇ ਲਿਖੇ ਮਿਲੇ ਹਨ। ਕੁਝ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ,ਹਿੰਦੁਸਤਾਨ ਮੁਰਦਾਬਾਦ ਦੇ ਨਾਹਰੇ ਲਿਖੇ ਮਿਲੇ ਹਨ । ਸਵਾਲ ਇਹ ਖੜੇ ਹੋ ਰਹੇ ਹਨ ਕਿ ਇਹ ਨਾਹਰੇ ਕਿਸ ਨੇ ਲਿਖੇ ਹਨ। ਇਸ ਬਾਰੇ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਇਹ ਇਕੱਠੇ ਬਠਿਡਾ ਵਿੱਚ ਘਟਨਾ ਨਹੀਂ ਵਾਪਰੀ ਹੈ । ਇਸ ਤੋਂ ਪਹਿਲਾ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਿੱਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ।