by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਕੁਝ ਕੈਦੀਆਂ ਵਲੋਂ ਬੈਰਕ 'ਚ ਬੈਠ ਕੇ ਆਰਾਮ ਨਾਲ ਨਸ਼ਾ ਕੀਤਾ ਜਾ ਰਿਹਾ ਹੈ। ਇਨ੍ਹਾਂ ਕੈਦੀਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਜੇਲ੍ਹ 'ਚ ਨਸ਼ਿਆਂ ਦੇ ਚੱਲਦੇ ਧੰਦੇ ਵੱਲ ਸਾਫ ਇਸ਼ਾਰਾ ਕਰ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਤੇ ਜੇਲ੍ਹ ਪ੍ਰਬੰਧਾਂ 'ਤੇ ਸਵਾਲ ਖੜੇ ਹੋ ਰਹੇ ਹਨ । ਦੱਸਿਆ ਜਾ ਰਿਹਾ ਕਿ ਜੇਲ੍ਹ 'ਚ ਕਿਸੇ ਮਾਮਲੇ ਵਿੱਚ 2 ਦਿਨ ਰਹੇ ਪਿੰਡ ਮਾਨਵਾਲਾ ਦੇ ਸਰਪੰਚ ਨੇ ਇਹ ਵੀਡੀਓ ਸਾਹਮਣੇ ਲਿਆਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਪੁਲਿਸ ਅਫ਼ਸਰ ਹੀ ਕੈਦੀਆਂ ਨੂੰ ਨਸ਼ਾ ਪਹੁੰਚਾਉਦੇ ਹਨ ।