by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੁਫੀਆ ਏਜੰਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ PM ਮੋਦੀ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਨਿਸ਼ਾਨੇ 'ਤੇ ਹਨ। ਦੱਸਿਆ ਜਾ ਰਿਹਾ ਕਿ ਅੱਤਵਾਦੀ PM ਮੋਦੀ 'ਤੇ ਹਮਲਾ ਕਰਨ ਲਈ ਰੋਡ ਸ਼ੋਅ 'ਚ ਵੀ ਐਂਟਰੀ ਲੈ ਸਕਦੇ ਹਨ। ਏਜੰਸੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਚ ਆਤਮਘਾਤੀ ਹਮਲਾ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਪੁਲਿਸ ਦੀ ਵਰਦੀ 'ਚ ਵੀ ਅੱਤਵਾਦੀ PM ਮੋਦੀ ਦੇ ਸਮਾਗਮ ਵਾਲੀ ਥਾਂ ਤੇ ਆਤਮਘਾਤੀ ਹਮਲਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਅਲਰਟ ਅਹਿਜੇ ਸਮੇ ਵਿੱਚ ਆਇਆ ਹੈ। ਜਦੋ PM ਮੋਦੀ ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਦੌਰੇ 'ਤੇ ਹਨ ।