ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗੈਂਗਸਟਰ ਮੀਤਾ ਨੇ ਕੀਤੇ ਵੱਡੇ ਖੁਲਾਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗਏ ਗੈਂਗਸਟਰ ਮੀਤਾ ਨੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਪੁੱਛਗਿੱਛ ਵਿੱਚ ਪਤਾ ਲੱਗਾ ਕੀ ਮੀਤਾ ਕੋਲੋਂ ਪੁਲਿਸ ਦੀਆਂ 2 ਵਰਦੀਆਂ ਸੀ। ਜਿਨ੍ਹਾਂ ਨੂੰ ਸਿੱਧੂ ਦੇ ਘਰ ਰੇਡ ਕਰਕੇ ਕਤਲ ਕਰਨ ਲਈ ਵਰਤਣਾ ਦੀ ਪਰ ਉਸ ਦੇ ਬਾਕੀਆਂ ਸਾਥੀਆਂ ਨੂੰ ਪੁਲਿਸ ਦੀ ਵਰਦੀ ਨਹੀਂ ਮਿਲੀ। ਇਸ ਸਭ ਤੋਂ ਪਹਿਲਾਂ ਹੀ ਸਿੱਧੂ ਦੇ ਘਰ 'ਚ ਸੁਰੱਖਿਆ ਬਹੁਤ ਜ਼ਿਆਦਾ ਸੀ। ਇਸ ਸਭ ਨੂੰ ਦੇਖਦੇ ਉਨ੍ਹਾਂ ਨੇ ਪਲਾਨ ਨੂੰ ਬਦਲ ਦਿੱਤਾ। ਦੱਸਿਆ ਜਾ ਰਿਹਾ ਕਿ ਉਨ੍ਹਾਂ ਦੇ ਪਲਾਨ ਬਦਲ ਕੇ ਰਸਤੇ 'ਚ ਘੇਰ ਕੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗੈਂਗਸਟਰ ਮੀਤਾ ਨੂੰ ਬਟਾਲਾ ਪੁਲਿਸ ਨੇ ਕਤਲ ਦੇ ਯਤਨ ਵਿੱਚ ਗ੍ਰਿਫਤਾਰ ਕੀਤਾ ਸੀ । ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।