by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਰੂਹ ਕੰਬਾਊ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਨਸ਼ੇੜੀ ਜਵਾਈ ਨੇ ਆਪਣੇ ਸਹੁਰੇ ਪਰਿਵਾਰ ਨੂੰ ਜਿੰਦਾ ਸਾੜ ਦਿੱਤਾ । ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਨਸ਼ੇਡੀ ਜਵਾਈ ਨੇ ਪਿੰਡ ਬੀਟਲਾ ਪਹੁੰਚ ਕੇ ਕਮਰੇ ਵਿੱਚ ਸੁਤੇ ਪਏ ਸਹੁਰਾ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਅੱਗ ਲੱਗਾ ਦਿੱਤੀ । ਅੱਗ ਲਗਾਉਣ ਤੋਂ ਬਾਅਦ ਉਸ ਨੇ ਕਮਰੇ ਨੂੰ ਬਾਹਰੋਂ ਕੁੰਡੀ ਲੱਗਾ ਦਿੱਤੀ । ਜਿਸ ਤੋਂ ਬਾਅਦ ਆਪ ਮੌਕੇ ਤੋਂ ਫਰਾਰ ਹੋ ਗਿਆ। ਇਸ ਵਾਰਦਾਤ ਵਿੱਚ ਉਸ ਦੀ ਪਤਨੀ ਪਰਮਜੀਤ ਕੌਰ, ਪੁੱਤਰ ਗੁਰਮੋਹਰ ਸਿੰਘ, ਧੀ ਅਰਸ਼ਦੀਪ ਕੌਰ,ਸੱਸ ਜੋਗਿੰਦਰ ਬਾਈ ਤੇ ਸਹੁਰਾ ਸੁਰਜਨ ਸਿੰਘ ਬੁਰੀ ਤਰਾਂ ਝੁਲਸ ਗਏ ਹਨ। ਇਨ੍ਹਾਂ 'ਚੋ 4 ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਈ ਨਸ਼ੇ ਕਰਨ ਦਾ ਆਦੀ ਸੀ। ਜਿਸ ਤੋਂ ਦੁੱਖੀ ਹੋ ਕੇ ਉਸ ਦੀ ਪਤਨੀ ਬੱਚਿਆਂ ਸਮੇਤ ਪੇਕੇ ਰਹਿਣ ਚੱਲੀ ਗਈ ਸੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ।