ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਨਸਾ ਦੇ CIA ਸਟਾਫ ਦੇ ਇੰਚਾਰਜ ਪ੍ਰਿਤਪਾਲ ਸਿੰਘ ਵਲੋਂ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਮੋਗਾ ਦੇ CIA ਸਟਾਫ ਇੰਸਪੈਕਟਰ ਕਿੱਕਰ ਸਿੰਘ ਦੀ ਗੈਂਗਸਟਰ ਲਾਰੈਂਸ ਨਾਲ ਹਾਸਾ -ਮਜ਼ਾਕ ਕਰਦੇ ਸੀ। ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਇੰਸਪੈਕਟਰ ਕਿੱਕਰ ਸਿੰਘ ਦੀਆਂ ਮੁਸ਼ਕਿਲਾਂ ਵੱਧ ਗਿਆ ਹਨ। ਦੱਸ ਦਈਏ ਕਿ ਇਕ ਮਾਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ ਨੂੰ ਲੁਧਿਆਣਾ ਤੋਂ ਟਰਾਂਜਿਟ ਰਿਮਾਂਡ ਤੇ ਮੋਗਾ ਲਿਆਂਦਾ ਗਿਆ ਸੀ।
ਅਦਾਲਤ ਵਿੱਚ ਪੇਸ਼ੀ ਦੌਰਾਨ ਜਦੋ ਗੈਂਗਸਟਰ ਲਾਰੈਂਸ ਗਲਤ ਰਸਤੇ ਵੱਲ ਜਾਨ ਲੱਗਾ ਤਾਂ ਇੰਸਪੈਕਟਰ ਕਿੱਕਰ ਸਿੰਘ ਨੇ ਉਸ ਦੀ ਪਿੱਠ 'ਤੇ ਹੱਥ ਮਾਰਦੀਆਂ ਕਿਹਾ ਅਦਾਲਤ ਦਾ ਰਸਤਾ ਭੁੱਲ ਗਿਆ। ਇੰਸਪੈਕਟਰ ਕਿੱਕਰ ਸਿੰਘ ਨੇ ਅਗੇ ਦੁਬਾਰਾ ਕਿਹਾ ਰਸਤਾ ਭੁੱਲਣ ਦੇ ਨਾਲ ਨਾਲ ਲਗਦਾ ਮੈਨੂੰ ਵੀ ਭੁੱਲ ਗਿਆ ਹੈ। ਇਸ ਗੱਲ ਤੋਂ ਬਾਅਦ ਦੋਵੇ ਇਕ ਦੂਜੇ ਨੂੰ ਦੇਖ ਕੇ ਹੱਸਣ ਲੱਗ ਗਏ । ਹੁਣ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੀ ਨਾਂ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਲੈ ਕੇ ਲਾਰੈਂਸ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ।