by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੂੜਾ ਨਾ ਚੁੱਕਣ ਲਈ ਦਿੱਲੀ ਸਰਕਾਰ ਤੇ 900 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਸਟਿਸ ਆਦਰਸ਼ ਕੁਮਾਰ ਦੇ ਬੈਚ ਨੇ ਦੇਖਿਆ ਕਿ ਭਲਸਵਾ, ਉਖਲਾ, ਗਾਜ਼ੀਪੁਰ ਦੀਆਂ 3 ਡੰਪ ਸਾਈਟਾਂ ਤੇ 80 ਫੀਸਦੀ ਕੂੜਾ ਨਹੀਂ ਸੁੱਟਿਆ ਗਿਆ । ਜਿਸ ਨੂੰ ਲੈ ਕੇ ਬੈਚ ਨੇ 900 ਕਰੋੜ ਰੁਪਏ ਜੁਰਮਾਨਾ ਪਾਇਆ ਹੈ। NTI ਨੇ ਕਿਹਾ ਇਹ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ ।ਸਿਹਤ ਦੀ ਸੁਰੱਖਿਆ ਨਾ ਕਰਨ ਲਈ ਨਿਗਮ ਤੇ ਦਿੱਲੀ ਸਰਕਾਰ ਜਿੰਮੇਵਾਰ ਹੈ । ਮੀਥੇਨ ਤੇ ਹੋਰ ਹਾਨੀਕਾਰਕ ਗੈਸਾਂ ਦਾ ਲਗਾਤਾਰ ਉਤਪੰਨ ਹੋ ਰਿਹਾ ਹੈ ਤੇ ਧਰਤੀ ਹੇਠਲਾ ਪਣੀ ਦੂਸ਼ਿਤ ਹੋ ਰਿਹਾ ਹੈ। ਜੂਨ- ਸਤੰਬਰ ਦੌਰਾਨ ਲਗਭਗ 26.1 ਲੱਖ ਮੀਟ੍ਰਿਕ ਟਨ ਰਹਿੰਦ ਖੂੰਹਦ ਦਾ ਨਿਪਟਾਰਾ ਕੀਤਾ ਗਿਆ ਸੀ ।