by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ - ਬਠਿੰਡਾ ਨੈਸ਼ਨਲ ਹਾਈਵੇ ਵਿਖੇ ਬੀਤੀ ਦਿਨੀ ਇਕ ਕੱਪੜਾ ਵਪਾਰੀ ਗੁਰਜੰਟ ਸਿੰਘ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਕਤਲ ਦੀ ਜਿੰਮੇਵਾਰੀ ਹੁਣ ਗੈਂਗਸਟਰ ਲੰਡਾ ਨੇ ਲਈ ਹੈ ਇਸ ਵਾਰਦਾਤ ਦੀ ਗੈਂਗਸਟਰ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰ ਜਿੰਮੇਵਾਰੀ ਲਈ ਹੈ ।ਫੇਸਬੁੱਕ 'ਤੇ ਵਿੱਚ ਗੈਂਗਸਟਰ ਨੇ ਲਿਖਿਆ ਤਰਨਤਾਰਨ ਵਿਖੇ ਗੁਰਜੰਟ ਦਲਾਲ ਦਾ ਜੋ ਕਤਲ ਹੋਇਆ ਹੈ। ਉਹ ਅਸੀਂ ਕੀਤਾ ਹੈ ਇਸ ਨੇ ਸਾਡੇ ਭਰਾ ਅਰਸ਼ਦੀਪ ਭੱਟੀ ਦੀ ਜਿੰਦਗੀ ਖ਼ਰਾਬ ਕਰ ਦਿੱਤੀ ਹੈ। ਇਸ ਪੋਸਟ ਦੌਰਾਨ ਗੈਂਗਸਟਰ ਨੇ ਪੁਲਿਸ ਨੂੰ ਵੀ ਧਮਕੀ ਦਿੱਤੀ ਹੈ।ਉਸ ਨੇ ਕਿਹਾ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਨਾਲ ਕੀਤਾ ਜਾਵੇ ਨਹੀਂ ਤਾਂ ਅਗਲਾ ਵਾਰ ਤੁਹਾਡੇ ਘਰਾਂ 'ਤੇ ਕੀਤਾ ਜਾਵੇਗਾ।