by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਵਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪ੍ਰਾਈਵੇਟ ਕਾਲਜ ਦੇ ਹੋਸਟਲ 'ਚ ਰਹਿੰਦੇ ਵਿਦਿਆਰਥੀਆਂ ਦੀ ਆਪਸ ਵਿੱਚ ਖੂਨੀ ਝੜਪ ਹੋਈ ਹੈ। ਦੱਸਿਆ ਜਾ ਰਿਹਾ ਕਿ ਹੋਸਟਲ 'ਚ ਰਹਿੰਦੇ ਮਨੀਪੁਰ ਦੇ ਵਿਦਿਆਰਥੀਆਂ ਦਾ ਬਿਹਾਰ ਦੇ ਵਿਦਿਆਰਥੀਆਂ ਨਾਲ ਝਗੜਾ ਹੋ ਗਿਆ ਸੀ। ਖਾਣੇ ਨੂੰ ਲੈ ਕੇ ਦੋਵਾਂ ਹੀ ਸੂਬਿਆਂ ਦੇ ਵਿਦਿਆਰਥੀਆਂ 'ਚ ਹੱਥੋਪਾਈ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਫੋਰਸ ਦੇ ਕਾਲਜ ਦੇ ਗੇਟ ਬੰਦ ਕਰ ਦਿੱਤਾ। ਕਾਲਜ ਦੇ ਅੰਦਰ ਦੇ ਹਾਲਤ ਬਾਰੇ ਵਿਦਿਆਰਥੀ ਸੋਸ਼ਲ ਮੀਡੀਆ ਰਾਹੀਂ ਸੂਚਨਾ ਦੇ ਰਹੇ ਹਨ। ਇਸ ਘਟਨਾ ਵਿੱਚ ਕਾਫੀ ਵਿਦਿਆਰਥੀ ਜਖ਼ਮੀ ਵੀ ਹੋ ਗਏ ਹਨ।ਕੁਝ ਵਿਦਿਆਰਥੀਆਂ ਦੀਆਂ ਜਖ਼ਮੀ ਹਾਲਤ ਵਿੱਚ ਤਸਵੀਰਾਂ ਸਾਹਮਣੇ ਆਇਆ ਹਨ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।