by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਪਿੰਡ ਸ਼ੇਰਪੁਰ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਫਰਿੱਜ ਤੋਂ ਕਰੰਟ ਲੱਗਣ ਨਾਲ ਮਾਸੂਮ ਦੀ ਦਰਦਨਾਕ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਡੂੰਘੇ ਸਦਮੇਂ 'ਚ ਹੈ। ਲੋਕਾਂ ਨੇ ਦੱਸਿਆ ਕਿ ਮਾਸੂਮ ਗੁਰਨੂਰ ਆਪਣੀਆਂ ਭੈਣਾਂ ਤੇ ਦੋਸਤਾਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਉਹ ਖੇਡਦੇ ਹੋਏ ਕਮਰੇ ਅੰਦਰ ਰੱਖੇ ਫਰਿੱਜ ਪਿੱਛੇ ਲੁੱਕ ਗਿਆ । ਫਰਿੱਜ ਨਾਲ ਕਰੰਟ ਆਉਣ ਕਾਰਨ ਉਹ ਡਿੱਗ ਗਿਆ। ਜਦੋ ਕਾਫੀ ਸਮੇ ਤੱਕ ਉਸ ਦੀਆਂ ਭੈਣਾਂ ਨੇ ਉਸ ਨੂੰ ਲੱਭਿਆ ਤਾਂ ਉਹ ਨਹੀਂ ਮਿਲਿਆ। ਜਦੋ ਉਨ੍ਹਾਂ ਨੇ ਕਮਰੇ 'ਚ ਜਾਂ ਕੇ ਦੇਖਿਆ ਗੁਰਨੂਰ ਡਿੱਗਿਆ ਹੋਇਆ ਸੀ। ਰੌਲਾ ਸੁਣ ਕੇ ਲੋਕਾਂ ਵਲੋਂ ਗੁਰਨੂਰ ਨੂੰ ਚੁੱਕਿਆ ਗਿਆ ਤੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਨਾਲ ਮ੍ਰਿਤਕ ਦੇ ਮਾਪਿਆਂ ਦਾ ਰੋ -ਰੋ ਕੇ ਬੁਰਾ ਹਾਲ ਹੋ ਗਿਆ ਹੈ ।