by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਹਸਪਤਾਲ ਵਿੱਚ ਜ਼ਿੰਦਾ ਮਰੀਜ ਨੂੰ ਬੋਡੀ ਬੈਗ 'ਚ ਪਾ ਕੇ ਮੁਰਦਾਘਰ 'ਚ ਰੱਖਿਆ ਗਿਆ। ਇਸ ਅਣਗਿਹਲੀ ਕਾਰਨ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਮਾਮਲੇ 'ਚ ਹਸਪਤਾਲ ਦੇ ਸਟਾਫ਼ ਖਿਲਾਫ਼ ਜਾਂਚ ਕੀਤੀ ਜਾ ਰਹੀ ਹੈ। 55 ਸਾਲਾ ਕੇਵਿਨ ਰੀਡ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਪਰ 5 ਸਤੰਬਰ ਨੂੰ ਹਸਪਤਾਲ ਦੇ ਸਟਾਫ ਨੇ ਕੇਵਿਨ ਨੂੰ ਮ੍ਰਿਤਕ ਸਮਝ ਕੇ ਲਾਸ਼ ਨੂੰ ਬੈਗ 'ਚ ਪੈਕ ਕਰ ਦਿੱਤਾ। ਡਾਕਟਰਾਂ ਵਲੋਂ ਮਰੀਜ਼ ਨੂੰ ਮ੍ਰਿਤਕ ਐਲਾਨ ਨਹੀਂ ਕੀਤਾ ਗਿਆ ਸੀ। ਕੇਵਿਨ ਦੇ ਮਰਨ ਤੋਂ ਪਹਿਲਾ ਆਪਣੇ ਅੰਗ ਦਾਨ ਕਰ ਦਿੱਤੇ ਹਨ । ਜਦੋ ਡਾਕਟਰਾਂ ਨੇ ਦੁਬਾਰਾ ਲਾਸ਼ ਦੇਖੀ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਸੀ। ਉਸ ਦੇ ਮੂੰਹ 'ਚੋ ਖੂਨ ਨਿਕਲ ਰਿਹਾ ਸੀ। ਅਹਿਜੇ 'ਚ ਡਾਕਟਰਾਂ ਨੂੰ ਸ਼ੱਕ ਹੋਇਆ।ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।