ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਥਾਣਾ ਲਾਂਬੜਾ ਅਧੀਨ ਆਉਂਦਾ ਤਾਜਪੁਰ ਚਰਚ ਇਕ ਵਾਰ ਫਿਰ ਵਿਵਾਦਾਂ 'ਚ ਆ ਗਿਆ । ਦੱਸਿਆ ਜਾ ਰਿਹਾ ਕਿ ਉੱਤਰ ਪ੍ਰਦੇਸ਼ ਦੇ ਹਾਥਰਮ ਤੋਂ ਆਪਣਾ ਇਲਾਜ ਕਰਵਾਉਣ ਆਇਆ ਇਕ ਵਿਅਕਤੀ ਜੋ ਕਿ ਚਰਚ ਦੇ ਬਾਥਰੂਮ 'ਚੋ ਅਚਾਨਕ ਗਾਇਬ ਹੋ ਗਿਆ । ਤਾਜਪੁਰ ਚਰਚ 'ਚ ਸ਼ਨੀਵਾਰ ਤੇ ਐਤਵਾਰ ਨੂੰ ਰੋਗੀਆਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਪ੍ਰਾਥਨਾ ਕੀਤੀ ਜਾਂਦੀ ਹੈ। ਚਰਚ ਦੇ ਇਸ਼ਤਿਹਾਰ ਦੇਖ ਕੇ ਦੂਰ -ਦੂਰ ਤੋਂ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਦੇ ਹਨ।
ਇਸ ਤਰਾਂ ਹੀ ਉੱਤਰ ਪ੍ਰਦੇਸ਼ ਤੋਂ ਇਕ ਵਿਅਕਤੀ ਆਪਣਾ ਇਲਾਜ ਕਰਵਾਉਣ ਆਇਆ ਸੀ। ਲਾਪਤਾ ਵਿਅਕਤੀ ਦੇ ਜਵਾਈ ਨੇ ਕਿਹਾ ਕਿ ਉਹ ਆਪਣੇ ਸੁਹਰੇ ਦਾ ਇਲਾਜ ਕਰਵਾਉਣ ਲਈ ਚਰਚ ਵਿੱਚ ਆਇਆ ਸੀ ਪਰ ਉਹ ਅਚਾਨਕ ਬਾਥਰੂਮ 'ਚੋ ਲਾਪਤਾ ਹੋ ਗਏ। ਉਨ੍ਹਾਂ ਨੇ ਕਿਹਾ ਕਿ ਪਹਿਲਾ ਆਸੇ- ਪਾਸੇ ਭਾਲ ਕੀਤੀ ਗਈ ਪਰ ਨਹੀਂ ਮਿਲੇ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਬਾਰੇ ਚਰਚ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਲੋਂ ਧੱਕਾਮੁੱਕੀ ਕੀਤੀ ਗਈ ਤੇ ਮੋਬਾਈਲ ਫੋਨ ਖੋਹ ਲਿਆ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ 4 ਸਾਲਾ ਦੀ ਬੱਚੀ ਦੀ ਚਰਚ ਅੰਦਰ ਮੌਤ ਹੋ ਗਈ ਸੀ ।