by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਕ ਵਿਅਕਤੀ ਐਪਲ ਵਾਚ ਸੀਰੀਜ਼ 7 ਦੀ ਵਰਤੋਂ ਕਰ ਰਿਹਾ ਸੀ। ਜਦੋ ਉਸ ਨੇ ਉਹ ਘੜੀ ਆਪਣੇ ਗੁੱਟ 'ਤੇ ਬੰਨੀ ਤਾਂ ਘੜੀ ਗਰਮ ਹੋ ਗਈ , ਉਸ 'ਚ ਅਚਾਨਕ ਧੂੰਆਂ ਨਿਕਲਣ ਲੱਗ ਗਿਆ । ਜਿਸ ਤੋਂ ਬਾਅਦ ਉਸ ਵਿਅਕਤੀ ਨੇ ਸਮੇ 'ਤੇ ਹੀ ਘੜੀ ਨੂੰ ਉਤਾਰ ਦਿੱਤਾ । ਉਤਾਰਨ ਦੇ ਕੁਝ ਸਮੇ ਬਾਅਦ ਘੜੀ 'ਚ ਜ਼ੋਰਦਾਰ ਧਮਾਕਾ ਹੋ ਗਿਆ। ਉਸ ਵਿਅਕਤੀ ਨੇ ਜਦੋ ਕੰਪਨੀ ਨੂੰ ਸ਼ਿਕਾਇਤ ਕੀਤੀ ਤਾਂ ਕੰਪਨੀ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰਾਂਗੇ , ਅਹਿਜਾ ਕਿਉ ਹੋਇਆ ਹੈ। ਵਿਅਕਤੀ ਨੇ ਕੰਪਨੀ ਅਧਿਕਾਰੀ ਨਾਲ ਇਸ ਘਟਨਾ ਬਾਰੇ ਸਾਰੀ ਗੱਲ ਕੀਤੀ । ਉਸ ਨੇ ਕਿਹਾ ਜਦੋ ਹੀ ਮੈ ਆਪਣੇ ਹੱਥ ਨਾਲ ਘੜੀ ਬੰਨੀ ਤਾਂ ਉਹ ਗਰਮ ਹੋ ਗਈ, ਜਿਸ ਤੋਂ ਬਾਅਦ ਉਸ 'ਚ ਧਮਾਕਾ ਹੋ ਗਿਆ। ਕੰਪਨੀ ਨੇ ਉਸ ਵਿਅਕਤੀ ਨੂੰ ਕਿਹਾ ਕਿ ਜਦੋ ਤੱਕ ਸਾਡਾ ਕੋਈ ਕਰਮਚਾਰੀ ਇਸ ਨੂੰ ਇਕੱਠਾ ਕਰਨ ਲਈ ਨਹੀਂ ਆਉਂਦਾ, ਉਦੋਂ ਤੱਕ ਤੁਸੀਂ ਉਸ ਘੜੀ ਨੂੰ ਨਾ ਹੱਥ ਲਗਾਉਣਾ।