by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ PPR ਮਾਲ 'ਚ ਕੋਈ ਘਟਨਾ ਨਾ ਵਾਪਰੇ , ਅਜਿਹਾ ਕੋਈ ਦਿਨ ਨਹੀਂ ਜਾਂਦਾ ਹੈ। ਇਹ ਸਭ ਪੁਲਿਸ ਦੀ ਢਿੱਲੀ ਕਾਰਗੁਜਾਰੀ ਕਰਕੇ ਹੁੰਦਾ ਹੈ ਕਿਉਕਿ ਪੁਲਿਸ ਵਲੋਂ PPR ਮਾਨ ਵਿੱਚ ਸਥਿਤ ਰੈਸਟੋਰੈਂਟ ਵਾਲਿਆਂ ਨੂੰ ਗੱਡੀਆਂ ਵਿੱਚ ਸ਼ਰਾਬ ਪਿਲਾਉਣ ਦੀ ਖੁੱਲੀ ਛੋਟ ਦਿੱਤੀ ਗਈ ਹੈ। ਜਿਸ ਕਾਰਨ ਰੋਜ਼ਾਨਾ ਹੀ ਉਥੇ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ ।
ਹੁਣ ਬੀਤੀ ਰਾਤ ਇਕ ਸ਼ਰਾਬੀ ਨੌਜਵਾਨ ਵਲੋਂ ਪਹਿਲਾ ਪੁਲਿਸ ਮੁਲਾਜਮਾਂ ਉਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਰੋਕਣ ਤੇ ਉਸ ਨੌਜਵਾਨ ਨੇ ਪੁਲਿਸ ਅਧਿਕਾਰੀ ਦੀ ਵਰਦੀ ਨੂੰ ਹੱਥ ਪਾ ਲਿਆ। ਇਸ ਘਟਨਾ ਤੋਂ ਬਾਅਦ ਗੁਸੇ ਵਿੱਚ ਭੜਕੇ ਲੋਕਾਂ ਵਲੋਂ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਸ਼ਰਾਬੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਵਲੋਂ ਨੌਜਵਾਨ ਤੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।