by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਸਹਿਰੇ ਦਾ ਤਿਉਹਾਰ ਦੇਸ਼ ਭਰ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਜੀ ਨੇ ਰਾਵਣ ਦਾ ਵਧ ਕਰਕੇ ਬੁਰਾਈ ਉੱਤੇ ਜਿੱਤ ਹਾਸਿਲ ਕਰਕੇ ਇੱਕ ਨਵਾਂ ਯੱਗ ਸਥਾਪਿਤ ਕੀਤਾ ਸੀ। ਜਲੰਧਰ ਦੇ ਭਾਰਗੋ ਕੈਪ 'ਚ ਵੀ ਦੁਸਹਿਰਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਇਥੇ ਕੁਝ ਬੱਚਿਆਂ ਵਲੋਂ ਰਾਵਣ ਦੇ ਪੁਤਲੇ ਨੂੰ ਵੱਖਰੇ ਹੀ ਰੂਪ ਵਿੱਚ ਦਿਖਾਈ ਹੈ। ਜਿਸ ਦੀ ਲੋਕਾਂ ਵਲੋਂ ਕਾਫੀ ਤਾਰੀਫ ਵੀ ਕੀਤੀ ਜਾ ਰਹੀ ਹੈ ।
ਦੱਸਿਆ ਜਾ ਰਿਹਾ ਹੈ ਕਿ 16 ਸਾਲਾ ਦੇ ਨਿਸ਼ੂ ਨੇ ਇਹ ਡਰੈਗਨ ਉਤੇ ਸਵਾਰ ਰਾਵਣ ਬਣਾਇਆ ਹੈ। ਇਸ ਮੌਕੇ ਨਿਸ਼ੂ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ 6 ਸਾਲਾਂ ਤੋਂ ਰਾਵਣ ਬਣਾ ਰਿਹਾ ਹੈ ਪਰ ਇਸ ਵਾਰ ਉਸ ਨੇ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ।