by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਾਜ਼ੀਆਬਾਦ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਗੈਸ ਸਿਲੰਡਰ ਫੱਟਣ ਨਾਲ ਮਕਾਨ ਢਹਿ ਗਿਆ ਹੈ। ਇਸ ਹਾਦਸੇ ਦੌਰਾਨ 2 ਬੱਚਿਆਂ ਸਮੇਤ 3 ਦੀ ਮੌਤ ਹੋ ਗਈ ਹੈ। ਪੁਲਿਸ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਮੁਨੀਰ ਦਾ ਲੋਨੀ ਗਾਰਡਨ ਵਿੱਚ 2 ਮਜੀਲਾ ਮਕਾਨ ਹੈ । ਇਥੇ ਉਹ ਆਪਣੀ ਪਤਨੀ, 4 ਪੁੱਤਰਾਂ, 2 ਨੂੰਹਾਂਤੇ ਬੱਚਿਆਂ ਨਾਲ ਰਹਿੰਦਾ ਸੀ। ਉਹ ਆਟੋ ਮਕੈਨਿਕ ਤੇ ਕਢਾਈ ਦਾ ਕੰਮ ਕਰਦਾ ਹੈ । ਜਾਣਕਾਰੀ ਅਨੁਸਾਰ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਗੈਸ ਸਿਲੰਡਰ ਵਿੱਚ ਧਮਾਕਾ ਹੋ ਗਿਆ। ਇਸ ਹਾਦਸੇ ਦੌਰਾਨ 2 ਬੱਚਿਆਂ ਮਸੀਤ 3 ਦੀ ਮੌਤ ਹੋ ਗਈ ਹੈ।