by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰਾਖੰਡ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਬਰਾਤੀਆਂ ਨਾਲ ਭਾਰੀ ਬੱਸ ਖੱਡ 'ਚ ਡਿੱਗ ਗਈ ਹੈ। ਇਸ ਘਟਨਾ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਬਚਾਅ ਕਾਰਜਾਂ ਵਿੱਚ ਦੌਰਾਨ 21 ਲੋਕਾਂ ਦੀ ਜਾਨ ਬਚਾਇਆ ਗਿਆ ਹਨ। ਜਦਕਿ 25 ਬਰਾਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਖ਼ਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਬਰਾਤੀਆਂ ਨਾਲ ਭਰੀ ਬੱਸ ਲਾਲਧਾਗ ਤੋਂ ਕਾਰਾ ਟੱਲਾ ਜਾ ਰਿਹਾ ਹੈ । ਰਸਤੇ ਵਿੱਚ ਬੀਰੋਖਾਲ ਦੇ ਸੀ.ਐਮ. ਡੀ ਬੈਂਡ ਨੇੜੇ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਬੱਸ ਵਿੱਚ ਔਰਤਾਂ ਤੇ ਬੱਚਿਆਂ ਸਮੇਤ ਦਰਜਨਾਂ ਲੋਕ ਸਵਾਰ ਸੀ।