by jaskamal
ਨਿਊਜ਼ ਡੈਸਕ(ਰਿੰਪੀ ਸ਼ਰਮਾ): ਪੰਜਾਬ ਦੇ CM ਭਗਵੰਤ ਮਾਨ ਗੁਜਰਾਤ ਵਿੱਚ ਭੰਗੜਾ ਪਾਉਦੇ ਨਜ਼ਰ ਆ ਰਹੇ ਹਨ। ਜਿਸ ਦੀ ਸੋਸ਼ਲ ਮੀਡਿਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਸਟੇਜ 'ਤੇ ਜਾ ਕਰ ਗਰਬਾ ਤੇ ਭੰਗੜਾ ਕਰ ਰਹੇ ਹਨ। ਦੱਸ ਦਈਏ ਕਿ CM ਮਾਨ ਆਪ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨਾਲ ਗੁਜਰਾਤ ਦੌਰੇ 'ਤੇ ਗਏ ਹਨ। ਆਪ ਪਾਰਟੀ ਲਗਾਤਾਰ ਇਥੇ ਚੋਣ ਪ੍ਰਚਾਰ ਕਰ ਰਹੀ ਹੈ। ਗੁਜਰਾਤ ਵਿੱਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ । ਇਸ ਤੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਸਾਡੇ ਸ਼ੇਰ ਨੇ ਗੁਜਰਾਤ 'ਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ ਹੈ। ਹੁਣ ਗੁਜਰਾਤ ਵਿੱਚ ਵੀ ਚੱਲੇਗਾ ਝਾੜੂ ਜੋ ਕਮਲ ਦਾ ਚਿੱਕੜ ਸਾਫ ਕਰੇਗਾ। ਇਸ ਮੌਕੇ ਤੇ ਰਾਘਵ ਚੱਢਾ ਵੀ ਸ਼ਾਮਿਲ ਸੀ।