by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਰੋਡਵੇਜ ਦੇ ਡਰਾਈਵਰ ਕੰਡਕਟਰਾਂ ਵਲੋਂ ਖਰੜ ਤੋਂ ਮੋਹਾਲੀ ਕੌਮੀ ਮਾਰਗ ਜਾਮ ਕੀਤਾ ਗਿਆ ਹੈ। ਇਸ ਦੌਰਾਨ ਕਈ ਡਰਾਈਵਰ ਪਾਣੀ ਵਾਲੀ ਟੈਂਕੀ ਤੇ ਵੀ ਚੜ ਗਏ। ਇਸ ਧਰਨੇ ਦੌਰਾਨ ਲੱਗੇ ਜਾਮ 'ਚ ਪ੍ਰਸ਼ਾਸਨ ਨੂੰ ਹੱਥਾਂ -ਪੈਰਾਂ ਦੀ ਪੈ ਗਈ। ਇਸ ਧਰਨੇ ਕਾਰਨ ਕਾਫੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਯੂਨੀਅਨ ਦੇ ਮੁਲਾਜ਼ਮਾਂ ਨੇ ਆਊਟਸੋਰਸਿੰਗ ਭਰਤੀ ਬੰਦ ਕਰਨ ਦੀ ਮੰਗ ਚੁੱਕੀ ਗਈ ਹੈ। ਇਸ ਦੌਰਾਨ ਹੀ ਵਰਕਰਾਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਵਲੋਂ ਮੁਲਾਜ਼ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫ਼ਲ ਰਹੇ । ਦੱਸ ਦਈਏ ਕਿ ਜਲੰਧਰ ਦੇ PAP ਵਿੱਚ ਵੀ ਬੱਸਾਂ ਦੇ ਡਰਾਈਵਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।