by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਈਰਾਨ 'ਚ 22 ਸਾਲਾ ਦੀ ਕੁੜੀ ਮਾਹਸਾ ਦੀ ਮੌਤ ਤੋਂ ਬਾਅਦ ਲੋਕਾਂ ਵਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਦੌਰਾਨ ਹੀ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਹੈ। ਇਸ ਹਿੰਸਕ ਝੜਪ ਵਿੱਚ 19 ਲੋਕਾਂ ਦੀ ਮੌਤ ਹੋ ਗਈ ਹੈ।ਕੁਝ ਲੋਕ ਜਖ਼ਮੀ ਹੋ ਗਏ ਹਨ। ਇਹ ਟਕਰਾਅ ਉਸ ਸਮੇ ਹੋਇਆ ਜਦੋ ਇਰਾਨ ਦੇ ਸੁੰਨੀ ਘੱਟ ਗਿਣਤੀ ਦੇ ਲੋਕ ਜੀਦਾਨ ਵਿੱਚ ਮੱਕੀ ਗ੍ਰੇਡ ਮਸਜਿਦ ਵਿੱਚ ਨਮਾਜ ਕਰ ਰਹੇ ਸੀ। ਇਸ ਦੌਰਾਨ ਹਿੰਸਕ ਝੜਪ ਹੋਈ ਹੈ ਜਿਸ ਕਾਰਨ 19 ਲੋਕਾਂ ਦੀ ਜਾਨ ਚੱਲ ਗਈ। ਇਸ ਮਾਮਲੇ ਝੜਪ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦੇ ਰਹੀ ਹੈ ।