by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਦਾਰਨਾਥ ਧਾਮ ਕੋਲ ਬਰਫ਼ ਦਾ ਪਹਾੜ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਰਫ਼ ਦਾ ਪਹਾੜ ਖਿਸਕਣ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ । ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਸਵੇਰੇ 5 ਤੋਂ 6 ਵਜੇ ਇਚ ਮੰਦਰ ਕੰਪਲੈਕਸ ਤੋਂ ਬਰਫ਼ ਦਾ ਪਹਾੜ ਖਿਸਕ ਗਿਆ ਹੈ। ਇਕ ਘਟਨਾ ਖੇਤਰ ਦੀ ਦੂਰੀ 6 ਤੋਂ 7 ਕਿਲੋਮੀਟਰ ਹੈ ਕੇਦਾਰਨਾਥ ਧਾਮ ਤੋਂ ਇਸ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਬਰਫ਼ ਦਾ ਪਹਾੜ ਖਿਸਕਦਾ ਦਿਖਾਈ ਦੇ ਰਿਹਾ ਹੈ। ਬਰਫ ਖਿਸਕਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਬਰਫਬਾਰੀ ਤੇ ਮੀਂਹ ਕਾਰਨ ਚਾਰਧਾਮ ਯਾਤਰਾ 'ਤੇ ਵੀ ਅਸਰ ਪੈ ਰਿਹਾ ਹੈ ।