by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਥਾਣਾ ਬਸਤੀ ਬਾਵਾ ਖੇਲ ਕੋਲੋਂ 6 ਸਾਲਾਂ ਬੱਚੀ ਨਾਲ ਜ਼ਬਰਦਸਤੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਨਿਊ ਗੌਤਮ ਨਗਰ ਇਲਾਕੇ ਵਿੱਚ ਸ਼੍ਰੀ ਬਾਲਾ ਜੀ ਦੀ ਚੋਂਕੀ ਚੱਲ ਰਹੀ ਸੀ, ਜਿਥੇ ਇਕ ਕੁੜੀ ਅਚਾਨਕ ਗਾਇਬ ਹੋ ਗਈ ਪਰ ਅਚਾਨਕ ਲਾਪਤਾ ਹੋਣ ਕਾਰਨ ਪਰਿਵਾਰ ਵਲੋਂ ਕਈ ਥਾਵਾਂ ਤੇ ਉਸ ਦੀ ਭਾਲ ਕੀਤੀ ਗਈ । ਇਸ ਦੌਰਾਨ ਹੀ ਪਤਾ ਲੱਗਾ ਕਿ ਨਾਬਾਲਗ ਬੱਚੀ ਖੇਡਦੀ ਹੋਏ ਬਾਹਰ ਚੱਲੀ ਗਈ। ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸ ਦੌਰਾਨ ਹੀ ਉਸ ਨਾਲ ਜ਼ਬਰਦਸਤੀ ਕੀਤੀ ਗਈ । ਜਦੋ ਨਾਬਾਲਗ ਬੱਚੀ ਦੇ ਪਰਿਵਾਰਿਕ ਮੈਬਰਾਂ ਨੇ ਬੱਚੀ ਨੂੰ ਦੇਖਿਆ ਤਾਂ ਉਸ ਦੇ ਮੱਥੇ ਤੇ ਨਿਸ਼ਾਨ ਬਣੇ ਹੋਏ ਸੀ। ਫਿਲਹਾਲ ਪੁਲਿਸ ਵਲੋਂ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ,ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ।