by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਸਰਕਾਰੀ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ। 150 ਤੋਂ ਵੱਧ ਬੱਚਿਆਂ ਦਾ ਸਕੂਲ ਦਾ ਗੇਟ ਬੰਦ ਕਰਕੇ ਜ਼ਬਰਦਸਤੀ ਵੈਕਸੀਨ ਲਗਾਈ ਗਈ ਹੈ। ਵੈਕਸੀਨ ਲੱਗਣ ਤੋਂ ਬਾਅਦ 50 ਦੇ ਕਰੀਬ ਵਿਦਿਆਰਥੀਆਂ ਦੀ ਸਿਹਤ ਖ਼ਰਾਬ ਹੋ ਗਈ ਹੈ। ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਸਾਡੀ ਇਜਾਜ਼ਤ ਤੋਂ ਇਨ੍ਹਾਂ ਵੀ ਸਾਡੇ ਬੱਚਿਆਂ ਦੇ ਸਕੂਲ ਸਟਾਫ ਵਲੋਂ ਵੈਕਸੀਨ ਲਗਾਈ ਗਈ ਹੈ। ਬੱਚਿਆਂ ਦਾ ਕਹਿਣਾ ਹੈ ਈ ਮਨਾਂ ਕਰਨ ਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਫਿਰ ਉਨ੍ਹਾਂ ਦੇ ਟੀਕਾਕਰਨ ਕੀਤਾ ਗਿਯਤਾ ਹੈ। ਫਿਲਹਾਲ ਪੁਲਿਸ ਨੇ ਸਕੂਲ ਪ੍ਰਸ਼ਾਸਨ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।