by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਬੰਬੀਹਾ ਗੈਂਗ ਵਲੋਂ ਹਰਿਆਣਾ ਦੀ ਮਨੋਹਰ ਖੱਟਰ ਸਰਕਾਰ ਨੂੰ ਧਮਕੀ ਦਿੱਤੀ ਗਈ ਹੈ। ਸਰਕਾਰ ਤੇ ਪੁਲਿਸ ਨੂੰ ਧਮਕੀ ਦਿੰਦੇ ਹੋਏ ਬਬੀਹਾ ਗੈਂਗ ਨੇ ਇਕ ਸੋਸ਼ਲ ਮੀਡਿਆ 'ਪੋਸਟ ਸਾਂਝੀ ਕੀਤੀ ਹੈ। ਜਿਸ 'ਚ ਲਿਖਿਆ ਕਿ ਸਾਡੇ ਸਾਥੀ ਦਲੇਰ ਦਾ ਘਰ ਤੋੜ ਦਿੱਤਾ ਸੀ। ਇਹ ਘਟ 30 ਸਾਲ ਪੁਰਾਣਾ ਹੈ। ਇਸ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਸੀ। ਉਨ੍ਹਾਂ ਨੇ ਲਿਖਿਆ ਕਿ ਉਸ ਦੇ ਪਰਿਵਾਰ ਦੀ ਕਿ ਹਾਲਤ ਹੋਵੇਗੀ। ਅਸੀਂ ਇਸ ਦਾ ਬਦਲਾ ਜਰੂਰ ਲਵਾਂਗੇ। ਸਰਕਾਰ ਨੂੰ ਧਮਕੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੁਣ ਜੋ ਤੁਸੀਂ ਕਰਨਾ ਸੀ ਕਰ ਲਿਆ ਹੈ, ਹੁਣ ਅਸੀਂ ਜੋ ਕਰਨਾ ਹੈ ਉਹ ਕਰਾਂਗੇ । ਇਹ ਤੁਸੀ ਠੀਕ ਨਹੀਂ ਕੀਤਾ ਹੈ।